ਰਾਏਕੋਟ: ਰਾਏਕੋਟ ਸ਼ਹਿਰ ’ਚ ਹਲਕਾ ਵਿਧਾਇਕ ਵੱਲੋਂ ਵਿਕਾਸ ਕਾਰਜਾਂ ਦੀ ਆਰੰਭਤਾ
ਰਾਏਕੋਟ ਸ਼ਹਿਰ ਦੀ ਸਫ਼ਾਈ ਲਈ ਖਰੀਦੇ ਵਾਹਨ ਝੰਡੀ ਦੇ ਕੇ ਕੀਤੇ ਰਵਾਨਾ
ਰਾਏਕੋਟ ਸ਼ਹਿਰ ਵਿਖੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ 2 ਕਰੋੜ 12 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਆਰੰਭਤਾ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਕੁਤਬਾ ਗੇਟ ਵਿਖੇ ਟੱਕ ਲਗਾ ਕੇ ਇੰਟਰਲਾਕ ਟਾਈਲਾਂ ਲਗਾਉਣ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਉਪਰੰਤ ਉਨ੍ਹਾਂ ਨਗਰ ਕੌਂਸਲ ਦਫ਼ਤਰ ਵਿਖੇ ਸ਼ਹਿਰ ਦੇ ਘਰਾਂ ’ਚੋਂ ਕੂੜਾ-ਕਰਕਟ ਚੁੱਕਣ ਲਈ ਖਰੀਦੇ ਨਵੇਂ 4 ਟਾਟਾ ਏਸ ਟੈਂਪ ਤੇ ਨਵੇ ਟਰੈਕਟਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।