ਰਾਏਕੋਟ: ਪਿੰਡ ਬੱਸੀਆਂ ਦੀ ਜਾਮਾ ਮਸਜਿਦ ਵਿਚ ਸਰਬ ਧਰਮ ਸਮਾਗਮ ਕਰਵਾਇਆ ਕੁਰਾਨ ਸਰੀਫ਼ ਦੀ ਤਾਲੀਮ ਹਾਸਲ ਕਰਨ ਵਾਲੇ ਬੱਚਿਆਂ ਦੀ ਕੀਤੀ ਦਸਰਤਾਰਬੰਦੀ
ਪਿੰਡ ਬੱਸੀਆਂ ਵਿਖੇ ਸਥਿਤ ਮਦਰਸਾ ਦਾਰੁਲ-ਉਲੂਮ ਕਾਦਰੀਆ ਜਾਮਾ ਮਸਜਿਦ ਵਿਖੇ ਮੌਲਵੀ ਮੁਹੰਮਦ ਮੁਰਸਲੀਨ ਦੀ ਦੇਖ-ਰੇਖ ਹੇਠ ‘ਜਲਸਾ ਪੰਯਾਮੇ ਇਨਸਾਨੀਅਤ’ ਸਿਰਲੇਖ ਤਹਿਤ ਸਰਬ ਧਰਮ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਦਰਸਾ ਦਾਰੁਲ-ਉਲੂਮ ਕਾਦਰੀਆ ਜਾਮਾ ਮਸਜਿਦ ਬੱਸੀਆਂ ਵਿਖੇ ਸਾਲ ਭਰ ਪਵਿੱਤਰ ਗ੍ਰੰਥ ਕੁਰਾਨ ਸਰੀਫ਼ ਦੀ ਤਾਲੀਮ ਅਤੇ ਧਾਰਮਿਕ ਸਿੱਖਿਆ ਗ੍ਰਹਿਣ ਕਰਨ ਵਾਲੇ ਬੱਚਿਆਂ ਦੀ ਦਸਤਾਰ ਬੰਦੀ ਕੀਤੀ ਗਈ