ਅੰਮ੍ਰਿਤਸਰ 2: ਹੜ੍ਹ ਪੀੜਤ ਅਜਨਾਲਾ ਦਾ ਅੱਠ ਸਾਲਾ ਅਭੀਜੋਤ, ਗੁਰਦੇ ਦੀ ਬਿਮਾਰੀ ਦਾ ਇਲਾਜ ਸਰਕਾਰ ਦੇ ਖ਼ਰਚ ’ਤੇ ਬੇਬੇ ਨਾਨਕੀ ਹਸਪਤਾਲ ਵਿੱਚ ਸ਼ੁਰੂ
ਅਜਨਾਲਾ ਦੇ ਹੜ੍ਹ ਪੀੜਤ ਪਿੰਡ ਤਲਵੰਡੀ ਦਾ ਅੱਠ ਸਾਲਾ ਅਭੀਜੋਤ, ਜੋ ਤਿੰਨ ਸਾਲਾਂ ਤੋਂ ਗੁਰਦੇ ਦੀ ਬਿਮਾਰੀ ਨਾਲ ਪੀੜਤ ਹੈ, ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਹਸਤਖੇਪ ਨਾਲ ਸਰਕਾਰ ਦੇ ਖ਼ਰਚ ’ਤੇ ਇਲਾਜ ਲੈ ਰਿਹਾ ਹੈ। ਬੱਚੇ ਦਾ ਬੇਬੇ ਨਾਨਕੀ ਹਸਪਤਾਲ ਅੰਮ੍ਰਿਤਸਰ ਵਿੱਚ ਮੁਫ਼ਤ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਅਭੀਜੋਤ ਕਲੀਨੀਕਲੀ ਸਟੇਬਲ ਹੈ।