ਭਿੱਖੀਵਿੰਡ: ਛੇ ਮਹੀਨੇ ਹੋ ਚੁੱਕੇ ਹਨ ਸਾਡੇ ਮਨਰੇਗਾ ਦੇ ਪੈਸੇ ਖਾਤੇ ਵਿੱਚ ਨਹੀਂ ਆ ਰਹੇ - ਮਨਰੇਗਾ ਮਜ਼ਦੂਰ ਯੂਨੀਅਨ ਬਲਾਕ ਜਸਪਾਲ ਕੌਰ
ਭਿੱਖੀਵਿੰਡ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਦੀ ਬਲਾਕ ਪ੍ਰਧਾਨ ਜਸਪਾਲ ਕੌਰ ਨੇ ਕਿਹਾ ਕਿ ਛੇ ਮਹੀਨੇ ਹੋ ਚੁੱਕੇ ਹਨ ਸਾਨੂੰ ਮਨਰੇਗਾ ਦੇ ਕੰਮ ਕੀਤਿਆਂ ਨੂੰ ਲੇਕਿਨ ਸਾਡੇ ਖਾਤਿਆਂ ਵਿੱਚ ਪੈਸੇ ਨਹੀਂ ਆ ਰਹੇ ਅਤੇ ਉਨ੍ਹਾਂ ਕਿਹਾ ਕਿ ਜਦ ਅਸੀਂ ਸੈਕਟਰੀ ਨੂੰ ਜਾ ਕੇ ਪੁੱਛਿਆ ਤਾਂ ਉਸਨੇ ਕਿਹਾ ਕਿ ਤੁਹਾਡੇ ਬੈਂਕ ਦੇ ਖਾਤੇ ਗਲਤ ਲੱਗੇ ਹੋਏ ਹਨ। ਇਸਦੇ ਨਾਲ ਹੀ ਬਲਾਕ ਪ੍ਰਧਾਨ ਜਸਪਾਲ ਕੌਰ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਉਸੇ ਖਾਤਿਆਂ ਵਿੱਚ ਪੈਸੇ ਆਉਂਦੇ ਸਨ। ਉਨ੍ਹਾਂ ਸਰਕਾਰ ਨੂੰ ਜਲਦੀ ਪੈਸੇ ਭੇਜਣ ਦੀ ਮੰਗ ਕੀਤੀ ਹੈ।