ਮਾਨਸਾ: ਸਿਟੀ ਵਨ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ 50 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਮਾਮਲਾ ਦਰਜ
Mansa, Mansa | Sep 16, 2025 ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਕਿਹਾ ਕਿ ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਖਿਲਾਫ ਕਾਰਵਾਈ ਕਰਦਿਆਂ ਬੀਤੇ ਦਿਨ ਪ੍ਰਿਤਪਾਲ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਨੇੜੇ ਚੁਗਲੀ ਘਰ ਵਾਰਡ ਨੰਬਰ 24 ਮਾਨਸਾ ਨੂੰ ਖੋਖਰ ਰੋਡ ਨੇੜੇ ਸਿੱਧੂ ਫਾਰਮ ਮਾਨਸਾ ਤੋਂ ਕਾਬੂ ਕਰ 50 ਨਸ਼ੀਲੀਆਂ ਗੋਲੀਆਂ ਮਾਰ ਕੇ ਐਲਪਰਾਜੋਲਮ ਸਮੇਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ