ਲੁਧਿਆਣਾ ਪੂਰਬੀ: 15 ਦਿਨ ਪਹਿਲਾਂ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਹੋਈ ਹੋਈ ਲਾਪਤਾ ਪੁਲਿਸ ਨੇ ਲੱਭਣ ਵਾਲਿਆਂ ਲਈ ਰੱਖਿਆ 1 ਲੱਖ ਰੁਪਏ ਦਾ ਇਨਾਮ
ਲੁਧਿਆਣਾ ਦੇ ਥਾਣਾ ਜੀਆਰਪੀ ਦੇ ਵਿੱਚ 30 ਜੂਨ ਨੂੰ ਇੱਕ ਕੰਪਲੇਂਟ ਦਰਜ ਕੀਤੀ ਗਈ ਸੀ ਜਿਸ ਵਿੱਚ ਮਾਂ ਪਿਓ ਦੇ ਬਿਆਨਾਂ ਦੇ ਅਧਾਰ ਤੇ ਕਿਹਾ ਗਿਆ ਸੀ ਕਿ ਸੱਤ ਮਹੀਨਿਆਂ ਦੀ ਬੱਚੀ ਤੜਕਸਾਰ ਰੇਲਵੇ ਸਟੇਸ਼ਨ ਤੋਂ ਲਾਪਤਾ ਹੋ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਤਾਂ 15 ਦਿਨ ਬੀਤਣ ਤੋਂ ਬਾਅਦ ਨਾ ਮਿਲਣ ਤੇ ਪੁਲਿਸ ਨੇ ਲੱਭਣ ਵਾਲਿਆਂ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਅਤੇ ਚਾਰ ਨੰਬਰ ਵੀ ਜਾਰੀ ਕੀਤੇ ਗਏ