ਮੁਕਤਸਰ: ਪੁਰਾਣੀ ਦਾਣਾ ਮੰਡੀ ਵਿਖੇ ਜੈ ਬਾਬਾ ਖੇਤਰਪਾਲ ਬਲੱਡ ਸੇਵਾ ਸੁਸਾਇਟੀ ਨੇ ਥੈਲੇਸੀਮੀਆਂ ਬੀਮਾਰੀ ਤੋਂ ਪੀੜਿਤ ਬੱਚਿਆਂ ਲਈ ਲਗਾਇਆ ਖੂਨ ਦਾਨ ਕੈਂਪ
ਸ੍ਰੀ ਮੁਕਤਸਰ ਸਾਹਿਬ ਵਿਖੇ ਜੈ ਬਾਬਾ ਖੇਤਰਪਾਲ ਬਲੱਡ ਸੇਵਾ ਸੋਸਾਇਟੀ ਵੱਲੋਂ ਥੈਲੇਸੀਮੀਆ ਬੀਮਾਰੀ ਤੋਂ ਪੀੜਿਤ ਬੱਚਿਆਂ ਲਈ ਪੁਰਾਣੀ ਦਾਣਾ ਮੰਡੀ ਸਥਿਤ ਜੈ ਬਾਬਾ ਖੇਤਰਪਾਲ ਮੰਦਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਸ਼ਾਮ 7 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ 5 ਵਜੇ ਤੱਕ 75 ਯੂਨਿਟ ਖੂਨਦਾਨ ਹੋ ਚੁੱਕਿਆ ਸੀ। ਪ੍ਰਧਾਨ ਸੁਨੀਲ ਪਨਸੇਜਾ ਅਤੇ ਚੇਅਰਮੈਨ ਨਰੇਸ਼ ਕੋਚਾ ਦੀ ਅਗਵਾਹੀ ਹੇਠ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ