ਫਾਜ਼ਿਲਕਾ: ਗਊਸ਼ਾਲਾ ਰੋਡ ਤੇ ਬਾਜ਼ਾਰ ਦੇ ਵਿੱਚ ਸੜਕ ਵਿਚਾਲੇ ਲੇਟਿਆ ਨੌਜਵਾਨ
ਫਾਜ਼ਿਲਕਾ ਦੇ ਗਊਸ਼ਾਲਾ ਰੋਡ ਦੀਆਂ ਤਸਵੀਰਾਂ ਨੇ । ਜਿੱਥੇ ਬਾਜ਼ਾਰ ਦੇ ਵਿੱਚ ਸੜਕ ਵਿਚਾਲੇ ਇੱਕ ਨੌਜਵਾਨ ਲੇਟ ਗਿਆ। ਹਾਲਾਂਕਿ ਰਾਹਗੀਰ ਕਾਫੀ ਪਰੇਸ਼ਾਨ ਹੋਏ । ਜਿਨਾਂ ਵੱਲੋਂ ਵਹੀਕਲਾਂ ਦੇ ਹੋਰਨ ਵੀ ਬਜਾਏ ਗਏ । ਪਰ ਉਕਤ ਨੌਜਵਾਨ ਸੜਕ ਤੋਂ ਪਾਸੇ ਨਹੀਂ ਹੋਇਆ । ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਹੈ । ਜਿਸ ਕਰਕੇ ਉਸ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਫਿਲਹਾਲ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ।