ਗਿੱਦੜਬਾਹਾ: ਗਿੱਦੜਬਾਹਾ ਵਿਖੇ ਸੀਐੱਮ ਮਾਨ ਦੇ ਰੋਡ ਸ਼ੋਅ ਵਿੱਚ ਨਸ਼ਾ ਤਸਕਰਾਂ ਦੇ ਨਾਮ ਲਿੱਖ ਚਿੱਠੀ ਦੇਣ ਵਾਲੇ ਪੱਤਰਕਾਰ ਨੂੰ ਪੁਲਿਸ ਵੱਲੋਂ ਕੀਤਾ ਗਿਆ ਨਜ਼ਰਬੰਦ
ਗਿੱਦੜਬਾਹਾ ਵਿੱਚ ਲੋਕ ਸਭਾ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਮੁੱਖ ਮੰਤਰੀ ਪੰਜਾਬ ਦੇ ਰੋਡ ਸ਼ੋਅ ਕੀਤਾ ਗਿਆ। ਜਿਥੇ ਇੱਕ ਪੱਤਰਕਾਰ ਵਲੋਂ ਗੰਭੀਰ ਆਰੋਪ ਲਾਉਂਦੇ ਕਿਹਾ ਕੀ ਉਸ ਵਲੋਂ ਮੁੱਖ ਮੰਤਰੀ ਵੀ ਇੱਕ ਚਿੱਠੀ ਦੇਣੀ ਸੀ ।ਜਿਸ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਨਾਮ ਸੀ । ਪੱਤਰਕਾਰ ਨੇ ਦੱਸਿਆ ਕੀ ਚਿਠੀ ਦੇਣ ਤੋਂ ਪਹਿਲਾ ਉਸਨੂੰ ਪੁਲਿਸ ਨੇ ਕਿਸੇ ਦੁਕਾਨ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ। ਅਤੇ ਜਦੋਂ ਰੋਡ ਸ਼ੋਅ ਖਤਮ ਹੋਇਆ ਉਸਨੂੰ ਛੱਡ ਦਿੱਤਾ।