ਫਾਜ਼ਿਲਕਾ: ਅਜੇ ਤਕ ਨਹੀਂ ਭਰਿਆ ਦਰਜਨਾਂ ਪਿੰਡਾਂ ਨੂੰ ਨਾਲ ਜੋੜਨ ਵਾਲੀ ਸੜਕ ਤੇ ਪਿਆ ਪਾੜ, ਆਉਣ ਜਾਣ ਬੰਦ ਹੋਣ ਕਾਰਨ ਰਾਹਤ ਪਹੁੰਚਾਉਣ ਵਿੱਚ ਬਣ ਰਿਹਾ ਅੜਿੱਕਾ
ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਨਜਦੀਕ ਦਰਜਨਾਂ ਪਿੰਡਾਂ ਨੂੰ ਨਾਲ ਜੋੜਨ ਵਾਲੀ ਸੜਕ ਤੇ ਪਾੜ ਪੈ ਜਾਣ ਤੋਂ ਬਾਅਦ ਅਜੇ ਤਕ ਭਰਿਆ ਨਹੀ ਗਿਆ। ਜਿਸ ਕਾਰਨ ਨਾ ਸਿਰਫ਼ ਇੱਥੋਂ ਦੇ ਕਈ ਪਿੰਡਾਂ ਦਾ ਆਪਸੀ ਅਤੇ ਸ਼ਹਿਰ ਨਾਲ ਸੰਪਰਕ ਟੁੱਟ ਚੁੱਕਿਆ ਹੈ, ਸਗੋਂ ਹੜ੍ਹ ਪੀੜਤਾਂ ਤੱਕ ਪਹੁੰਚ ਰਹੀ ਮਦਦ ਵਿੱਚ ਵੀ ਸਭ ਤੋਂ ਵੱਡਾ ਅੜਿੱਕਾ ਪੈਦਾ ਹੋ ਰਿਹਾ ਹੈ।