ਸੰਗਰੂਰ ਵਿਖੇ ਅੱਜ ਸਵੇਰ ਤੋਂ ਦੇ ਸ਼ਾਮ ਤੱਕ ਹੰਗਾਮਾਂ ਵੇਖਣ ਨੂੰ ਮਿਲਿਆ ਜਦੋਂ ਬੱਸ ਸਟੈਂਡ ਵਿਖੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਕਿਉਂਕਿ ਅੱਜ ਸਰਕਾਰੀ ਬੱਸਾਂ ਦੇ ਕਨੈਕਟਰਾਂ ਤੇ ਡਰਾਈਵਰਾਂ ਵੱਲੋਂ ਬੱਸਾਂ ਨੂੰ ਨਿੱਜੀਕਰਨ ਖਿਲਾਫ ਧਰਨਾ ਦੇਣਾ ਸੀ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਡਰਾਈਵਰਾਂ ਅਤੇ ਕਨੈਕਟਰਾਂ ਨੂੰ ਚੁੱਕ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਸਾਰਾ ਦਿਨ ਚਮ ਕੇ ਹੰਗਾਮਾ ਹੁੰਦਾ ਰਿਹਾ।