ਫਤਿਹਗੜ੍ਹ ਸਾਹਿਬ: ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਮੰਗ ਪੱਤਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੂੰ ਝੋਨੇ ਦੇ ਆ ਰਹੇ ਸੀਜ਼ਨ ਦੇ ਮੱਦੇ ਨਜ਼ਰ ਇੱਕ ਮੰਗ ਪੱਤਰ ਦਿੱਤਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਜਦੋਂ ਕਿਸਾਨ ਦੀ ਝੋਨੇ ਦੀ ਫਸਲ ਆਉਂਦੀ ਹੈ ਤਾਂ ਏਜੰਸੀ ਵਾਲੇ ਮੋਸਚਰ ਚੈੱਕ ਕਰਨ ਲਈ ਆਪਣਾ ਮੀਟਰ ਲਿਆਉਂਦੇ ਹਨ ਤੇ ਸੈਲਰ ਵਾਲੇ ਮੋਸਚਰ ਚੈੱਕ ਕਰਨ ਲਈ ਆਪਣਾ ਮੀਟਰ ਲੇਕੇ ਆਉਂਦੇ ਹਨ