ਅੰਮ੍ਰਿਤਸਰ 2: ਅਜਨਾਲਾ ਤੋਂ MLA ਧਾਲੀਵਾਲ ਨੇ CM ਮਾਨ ਨੂੰ ਕੀਤੀ ਅਪੀਲ ਕਿਹਾ ਜਿਸ ਦਾ ਖੇਤ ਉਸਦੀ ਰੇਤ,ਹੜ੍ਹ ਪੀੜਤ ਕਿਸਾਨਾਂ ਲਈ ਮਾਈਨਿੰਗ ਨੀਤੀ ਚ ਸੋਧ ਦੀ ਮੰਗ
ਅਜਨਾਲਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜਤ ਕਿਸਾਨਾਂ ਦੀ ਮੁਸ਼ਕਲ ਵਿਆਖਿਆ ਕਰਦੇ ਕਿਹਾ ਕਿ ਰਾਵੀ ਦਰਿਆ ਨੇ ਖੇਤਾਂ ਵਿੱਚ 4 ਫੁੱਟ ਰੇਤ ਸੁੱਟ ਦਿੱਤੀ ਹੈ, ਜਿਸ ਨਾਲ ਕਣਕ ਦੀ ਬਿਜਾਈ ਮੁਸ਼ਕਿਲ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ "ਜਿਸ ਦਾ ਖੇਤ ਉਸਦੀ ਰੇਤ" ਨੀਤੀ ਲਿਆਂਦੀ ਜਾਵੇ ਤਾਂ ਜੋ ਕਿਸਾਨ ਰੇਤ ਵੇਚ ਕੇ ਗੁਜ਼ਾਰਾ ਕਰ ਸਕਣ।