ਪਠਾਨਕੋਟ: ਥਾਣਾ ਤਾਰਾਗੜ੍ਹ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਕੀਤਾ ਮੁਕੱਦਮਾ ਦਰਜ
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਬੀਤੀ ਰਾਤ ਨੂੰ ਠੇਕਾ ਬੰਦ ਕਰਕੇ ਘਰ ਆ ਗਿਆ ਸੀ। ਜਦੋਂ ਸਵੇਰੇ ਠੇਕੇ ਤੇ ਜਾ ਕੇ ਦੇਖਿਆ ਤਾਂ ਠੇਕੇ ਦਾ ਤਾਲਾ ਅਤੇ ਗਰੀਲ ਟੁੱਟੀ ਹੋਈ ਸੀ ਗੱਲੇ ਵਿੱਚੋਂ 1230 ਰੁਪਏ ਅਤੇ ਇਨਵਰਟਰ ਦੀ ਬੈਟਰੀ ਅਤੇ ਸ਼ਰਾਬ ਚੋਰੀ ਹੋ ਚੁੱਕੀ ਸੀ। ਜਿਸ ਤੋਂ ਬਾਅਦ ਥਾਣਾ ਤਾਰਾਗੜ੍ਹ ਪੁਲਿਸ ਨੇ ਸ਼ਿਕਾਇਤ ਮਿਲਣ ਉੱਪਰ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।