ਫਾਜ਼ਿਲਕਾ: ਪਿੰਡ ਰੇਤੇ ਵਾਲੀ ਭੈਣੀ ਵਿਖੇ ਪਾਣੀ ਚ ਰੁੜਿਆ ਰਸਤਾ, ਲੋਕਾਂ ਨੇ ਸੰਘਰਸ਼ ਕਰਨ ਦੀ ਦਿੱਤੀ ਚੇਤਾਵਨੀ
ਹੜ ਦਾ ਪਾਣੀ ਭਾਵੇਂ ਘੱਟ ਗਿਆ ਹੈ । ਲੇਕਿਨ ਫਾਜ਼ਿਲਕਾ ਦੇ ਪਿੰਡ ਰੇਤੇਵਾਲੀ ਭੈਣੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਰਸਤਾ ਪਾਣੀ ਦੇ ਨਾਲ ਰੁੜ ਗਿਆ ਹੈ । ਹਾਲਾਤ ਇਹ ਨੇ ਕਿ ਲੋਕਾਂ ਨੂੰ ਹੁਣ ਖੇਤਾਂ ਦੇ ਵਿੱਚੋਂ ਰਾਸਤਾ ਬਣਾ ਕੇ ਇਸ ਰਾਹ ਨੂੰ ਪਾਰ ਕਰਨਾ ਪੈ ਰਿਹਾ ਹੈ । ਲੋਕਾਂ ਦਾ ਕਹਿਣਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਕੀਤੀ ਗਈ ਇਸ ਰਸਤੇ ਨੂੰ ਸਹੀ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਵਿੱਡਿਆ ਜਾਵੇਗਾ।