ਅੰਮ੍ਰਿਤਸਰ 2: MLA ਕੁਲਦੀਪ ਧਾਲੀਵਾਲ ਨੇ ਪਿੰਡ ਦਰੀਆ ਮੂਸਾ ਤੋਂ PM ਮੋਦੀ ਨੂੰ ਬੇਨਤੀ ਕੀਤੀ–ਪੰਜਾਬ ਦਾ ਬਕਾਇਆ ਜਾਰੀ ਕਰਕੇ ਅਜਨਾਲੇ ਲਈ ਖ਼ਾਸ ਪੈਕੇਜ ਦਿੱਤਾ ਜਾਵੇ
ਅਜਨਾਲਾ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੜ੍ਹ ਕਾਰਨ ਇਲਾਕਾ ਬਹੁਤ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਪੰਜਾਬ ਦਾ ਕਰੀਬ 60 ਹਜ਼ਾਰ ਕਰੋੜ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਅਜਨਾਲੇ ਨੂੰ ਬਾਰਡਰ ਇਲਾਕਾ ਮੰਨਦੇ ਹੋਏ ਵੱਖਰਾ ਪੈਕੇਜ ਮਿਲੇ। ਧਾਲੀਵਾਲ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ, ਜਿਸ ਦੀ ਭਰਪਾਈ ਜ਼ਰੂਰੀ ਹੈ।