ਸੰਗਰੂਰ: ਸੰਗਰੂਰ ਦੇ ਪਿੰਡ ਘਾਬਦਾ ਅਤੇ ਬਾਲਦ ਕਲਾਂ ਵਿਖੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੱਖ-ਵੱਖ ਸੜਕਾਂ ਦਾ ਕੀਤਾ ਉਦਘਾਟਨ
ਵਿਧਾਇਕਾਂ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਪਿੰਡ ਘਾਬਦਾ ਅਤੇ ਬਾਲਦ ਕਲਾਂ ਵਿਖੇ 11 ਕਰੋੜ 92.49 ਲੱਖ ਰੁਪਏ ਦੀ ਲਾਗਤ ਨਾਲ 38.9 ਕਿਲੋਮੀਟਰ ਲੰਬਾਈ ਦੀਆਂ ਵੱਖ-ਵੱਖ ਸੜਕਾਂ ਦਾ ਉਦਘਾਟਨ ਕੀਤਾ। ਵਿਧਾਇਕ ਨੇ ਕਿਹਾ ਕਿ ਸੜਕਾਂ ਬਣਨ ਨਾਲ ਜਿੱਥੇ ਆਵਾਜਾਈ ਸੌਖੀ ਹੋਵੇਗੀ ਉਤੇ ਹੀ ਹਲਕੇ ਦੀ ਆਰਥਿਕ ਵਿਕਾਸ ਨੂੰ ਵੀ ਰਫ਼ਤਾਰ ਮਿਲੇਗੀ।