ਫਾਜ਼ਿਲਕਾ: ਫਲਾਈਓਵਰ ਦੇ ਨੇੜੇ ਹੰਗਾਮਾ, ਘੋੜਾ ਟਰਾਲਾ ਤੇ ਕਾਰ ਵਿੱਚ ਟੱਕਰ, ਮੌਕੇ ਤੇ ਪਹੁੰਚੀ ਪੁਲਿਸ
ਫਲਾਈਓਵਰ ਦੇ ਨੇੜੇ ਉਸ ਵਕਤ ਹੰਗਾਮਾ ਹੋ ਗਿਆ । ਜਦੋਂ ਇੱਕ ਘੋੜਾ ਟਰਾਲਾ ਤੇ ਕਾਰ ਦੇ ਵਿੱਚ ਟੱਕਰ ਹੋ ਗਈ । ਇਸ ਦੌਰਾਨ ਕਾਰ ਦਾ ਨੁਕਸਾਨ ਹੋ ਗਿਆ । ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਾਏ ਜਾ ਰਹੇ ਨੇ । ਜਦਕਿ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਮੌਕੇ ਤੇ ਪਹੁੰਚੀ ਹੈ । ਜਿੰਨਾਂ ਦਾ ਕਹਿਣਾ ਹੈ ਕਿ ਪਹਿਲਾਂ ਮਾਮਲੇ ਨੂੰ ਸੁਲਝਾਉਣ ਦਾ ਪ੍ਰਿਆਸ ਕੀਤਾ ਜਾ ਰਿਹਾ ਹੈ । ਮਾਮਲਾ ਨਹੀਂ ਸੁਲਝੇਗਾ ਤਾਂ ਫਿਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।