ਫਾਜ਼ਿਲਕਾ: ਖੇਤੀਬਾੜੀ ਦਫ਼ਤਰ ਚ ਬੀਜ ਦੀ ਵੰਡ ਨੂੰ ਲੈਕੇ ਬੋਲੇ ਕਿਸਾਨ 5 ਕਿੱਲਿਆਂ ਪਿੱਛੇ ਮਿਲ ਰਹੇ 2 ਗੱਟੇ, ਪਿੰਡ-ਪੱਧਰ 'ਤੇ ਬੀਜ ਦੀ ਵੰਡ ਕਾਰਨ ਦੀ ਮੰਗ
ਫ਼ਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਸਥਿਤ ਖੇਤੀਬਾੜੀ ਦਫ਼ਤਰ ਚ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਬੀਜ ਲੈਣ ਆਏ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖੱਜਲ-ਖੁਆਰੀ ਕਾਰਨ ਕੁੱਝ ਕਿਸਾਨਾਂ ਦੀ ਆਪਸੀ ਧੱਕਾ-ਮੁੱਕੀ ਅਤੇ ਝਗੜੇ ਹੋਣ ਦੀ ਵੀ ਖ਼ਬਰ ਹੈ।