ਮਲੇਰਕੋਟਲਾ: ਮਲੇਰਕੋਟਲਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਦੇ ਦਫਤਰਾਂ ਵਿੱਚ ਸਟਾਫ ਨਾਲ ਮਨਾਈ ਗਈ ਦਿਵਾਲੀ
ਮਲੇਰਕੋਟਲਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਅਤੇ ਦਫਤਰਾਂ ਵਿੱਚ ਸਟਾਫ ਨੂੰ ਦਿਲੋਂ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਪੁਲਿਸ ਕਰਮਚਾਰੀਆਂ ਵਿੱਚ ਮਿਠਾਈਆਂ ਵੰਡੀਆਂ ਗਈਆਂ। ਇਸ ਕਦਮ ਨਾਲ ਪੁਲਿਸ ਪਰਿਵਾਰ ਦੇ ਅੰਦਰ ਏਕਤਾ ਸਦਭਾਵਨਾ ਅਤੇ ਭਾਈਚਾਰਕ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਦਾ ਸੁਨੇਹਾ ਮਿਲਿਆ। ਉਹਨਾਂ ਕਾਮਨਾ ਕੀਤੀ ਹੈ ਕਿ ਇਹ ਦਿਵਾਲੀ ਸਾਰਿਆਂ ਦੇ ਲਈ ਖੁਸ਼ੀ, ਖੁਸ਼ਹਾਲੀ ਅਤੇ ਸੁਰੱਖਿਅਤ ਹੋਵੇ ।