ਫਾਜ਼ਿਲਕਾ: ਕਾਂਵਾਂਵਾਲੀ ਵਿਖੇ 500 ਜੰਬੋ ਬੈਗ ਲਾ ਕੇ ਰੋਕਿਆ ਗਿਆ ਸਤਲੁਜ ਦਾ ਬੰਨ, ਨਹੀਂ ਤਾਂ ਰੁੜ ਜਾਣਾ ਸੀ ਸਭ ਕੁਝ
ਸਤਲੁਜ ਦਰਿਆ ਦੇ ਬੰਨ ਤੇ ਹਾਲੇ ਵੀ ਕੰਮ ਚੱਲ ਰਿਹਾ ਹੈ । ਤਸਵੀਰਾਂ ਕਾਵਾਂਵਾਲੀ ਪੱਤਣ ਨੇੜੇ ਦੀਆਂ ਨੇ । ਜਿੱਥੇ ਮਿੱਟੀ ਨਾਲ ਭਰੇ ਬੈਗ ਲਾਏ ਜਾ ਰਹੇ ਨੇ । ਹਾਲਾਂਕਿ ਹੁਣ ਸਥਿਤੀ ਖਤਰੇ ਤੋਂ ਬਾਹਰ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਕਰੀਬ 500 ਜੰਬੋ ਬੈਗ ਮਿੱਟੀ ਦੇ ਨਾਲ ਭਰਿਆ ਹੋਇਆ ਲਾਉਣਾ ਪਿਆ । ਜਿਸ ਤੋਂ ਬਾਅਦ 50 ਹਜਾਰ ਮਿੱਟੀ ਦਾ ਬੈਗ ਲੱਗਿਆ ਤੇ ਫਿਰ ਜਾ ਕੇ ਬੰਨ ਨੂੰ ਰੋਕਿਆ ਜਾ ਸਕਿਆ ।