ਪਠਾਨਕੋਟ: ਡਿਫੈਂਸ ਰੋਡ 'ਤੇ ਨਾਕੇ ਦੌਰਾਨ ਥਾਣਾ ਸਜਾਨਪੁਰ ਪੁਲਿਸ ਨੇ ਦੋ ਲੋਕਾਂ ਨੂੰ 20 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਗ੍ਰਿਫਤਾਰ
ਥਾਣਾ ਸਜਾਨਪੁਰ ਦੇ ਪ੍ਰਭਾਰੀ ਲਭਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਅਤੇ ਵਿਅਕਤੀ ਜੋ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦੇ ਨੇ ਇਸ ਸਮੇਂ ਡਿਫੈਂਸ ਰੋਡ ਤੋਂ ਗੁਜਰ ਰਹੇ ਨੇ। ਪੁਲਿਸ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੰਯੁਕਤ ਤੌਰ ਦੇ ਉੱਤੇ ਡਿਫੈਂਸ ਰੋਡ 'ਤੇ ਨਾਕਾ ਲਗਾਇਆ ਅਤੇ ਉਕਤ ਲੋਕਾਂ ਨੂੰ ਕਾਬੂ ਕੀਤਾ।