ਪਟਿਆਲਾ: ਵਿਧਾਇਕ ਪਟਿਆਲਾ ਅਤੇ ਮੇਅਰ ਨੇ ਅਬਲੋਵਾਲ, ਵਾਰਡ ਨੰਬਰ 1ਚ 2.25 ਕਰੋੜ ਰੁਪਏ ਨਾਲ ਬਣਨ ਵਾਲੀਆਂ ਨਵੀ ਸੜਕਾਂ ਕੀਤਾ ਸ਼ੁਭਾਰੰਭ
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਬਲੋਵਾਲ, ਵਾਰਡ ਨੰਬਰ 1 ਵਿੱਚ ਅੱਜ ਕਰੀਬ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਵਾਰਡ ਨੰਬਰ ਇਕ ਦੇ ਕੌਂਸਲਰ ਸੋਨੀਆ ਦਾਸ, ਵਾਰਡ ਨੰਬਰ 59 ਦੇ ਇੰਚਾਰਜ ਵੀਰਪਾਲ ਕੌਰ ਚਹਿਲ ਤੇ ਨਿਗਰਾਨ ਇੰਜੀਨੀਅਰ ਰਜਿੰਦਰ ਚੋਪੜਾ ਵੀ ਮੌਜੂਦ ਸਨ।