ਫਾਜ਼ਿਲਕਾ: ਸਰਹੱਦੀ ਪਿੰਡ ਤੇਜਾ ਰੁਹੇਲਾ ਦੀਆਂ ਢਾਣੀਆਂ ਤੇ ਰਹਿੰਦੇ ਲੋਕਾਂ ਦੇ ਮਕਾਨ ਨੁਕਸਾਨੇ, ਪਖਾਨਿਆਂ ਦੀ ਖੂਹੀਆਂ ਵੀ ਧਸੀਆਂ, ਮੁਆਵਜਾ ਦੇਣ ਦੀ ਕੀਤੀ ਮੰਗ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਵਿੱਚ ਵੀ ਹੜ੍ਹ ਕਾਰਨ ਇੱਥੇ ਢਾਣੀਆਂ ਤੇ ਰਹਿੰਦੇ ਲੋਕਾਂ ਦੇ ਮਕਾਨਾਂ ਨੂੰ ਕਾਫੀ ਨੁਕਸਾਨ ਪੁਹੰਚਿਆ ਹੈ। ਇੱਥੇ ਬਹੁਤ ਸਾਰੇ ਲੋਕਾਂ ਦੇ ਪੱਕੇ ਮਕਾਨ ਡਿੱਗ ਗਏ ਹਨ ਅਤੇ ਹੋਰ ਬਹੁਤ ਸਾਰੇ ਮਕਾਨਾਂ ਨੂੰ ਨੁਕਸਾਨ ਪੁਹੰਚਿਆ ਹੈ। ਇਸ ਤੋਂ ਇਲਾਵਾ ਹੋਰ ਮਕਾਨਾਂ ਦੇ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।