ਅੰਮ੍ਰਿਤਸਰ 2: ਫਤਿਹ ਸਿੰਘ ਕਲੋਨੀ ’ਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਟਲਿਆ – ਮਦਦ ਦੀ ਅਪੀਲ
ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਵਿੱਚ ਗਰੀਬ ਪਰਿਵਾਰ ਦੇ 25 ਸਾਲ ਪੁਰਾਣੇ ਘਰ ਦੀ ਛੱਤ ਭਾਰੀ ਮੀਂਹ ਕਾਰਨ ਡਿੱਗ ਗਈ। ਖੁਸ਼ਕਿਸਮਤੀ ਨਾਲ ਪਰਿਵਾਰ ਦੇ ਮੈਂਬਰ ਬਾਹਰ ਸਨ ਅਤੇ ਵੱਡਾ ਹਾਦਸਾ ਟਲ ਗਿਆ। ਘਰ ਦਾ ਸਾਰਾ ਸਮਾਨ ਟੁੱਟ ਗਿਆ ਅਤੇ ਪਰਿਵਾਰ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ ਹੈ। ਮਾਲਕ ਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਐਮਐਲਏ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ।