ਮਲੇਰਕੋਟਲਾ: ਲੀਡ ਮੀਡੀਆ ਐਸੋਸੀਏਸ਼ਨ ਮਾਲੇਰਕੋਟਲਾ ਦੀ ਚੋਣ ਮਾਲੇਰਕੋਟਲਾ ਕਲੱਬ 'ਚ ਹੋਈ,ਪੱਤਰਕਾਰ ਸਰਬਜੀਤ ਸਿੰਘ ਰਟੌਲਾਂ ਮੁੜ ਪ੍ਰਧਾਨ ਬਣੇਂ
ਮੀਡੀਆ ਐਸੋਸੀਏਸ਼ਨ ਮਾਲੇਰਕੋਟਲਾ ਦੀ ਚੋਣ ਸਬੰਧੀ ਮੀਟਿੰਗ ਮਾਲੇਰਕੋਟਲਾ ਕਲੱਬ ਵਿਖੇ ਹੋਈ।ਜਿਸ ਵਿਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਭਾਗ ਲਿਆ ਅਤੇ ਸਾਰੇ ਸਾਥੀਆਂ ਦੀ ਸਹਿਮਤੀ ਤੇ ਦੂਜੀ ਵਾਰ ਸਰਬਜੀਤ ਸਿੰਘ ਰਟੌਲਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਪ੍ਰਧਾਨ ਸਰਬਜੀਤ ਸਿੰਘ ਰਟੌਲਾਂ ਨੇ ਪਿਛਲੇ ਸਮੇਂ ਦੌਰਾਨ ਐਸੋਸੀਏਸ਼ਨ ਵੱਲੋਂ ਕੀਤੀਆਂ ਗਾਈਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।