ਖੰਨਾ: ਕੈਬਨਿਟ ਮੰਤਰੀ ਦੇ ਕਰੀਬੀ ਕਈ ਆਗੂ ਕਾਂਗਰਸ ਚ ਸ਼ਾਮਲ ਹੋਏ। ਖੰਨਾ ਵਿਖੇ ਸਾਬਕਾ ਮੰਤਰੀ ਨੇ ਕਾਂਗਰਸ ਵਿਚ ਕੀਤਾ ਸਵਾਗਤ
ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਕਰੀਬੀ ਕਈ ਆਗੂ ਕਾਂਗਰਸ ਚ ਸ਼ਾਮਲ ਹੋਏ।ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੀ ਅਗਵਾਈ ਹੇਠ ਇਹ ਸ਼ਾਮਲ ਹੋਏ। ਕਾਂਗਰਸ ‘ਚ ਸ਼ਾਮਲ ਹੋਣ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਦੇ ਸੇਵਾਮੁਕਤ ਕਰਮਚਾਰੀ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਆਪਣੇ ਸਾਥੀਆ ਸਮੇਤ ਸ਼ਾਮਲ ਹੋਏ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਕਿ ਖੰਨਾ ਹਲਕੇ ਤੋਂ ‘ਆਪ’ ਦੇ ਆਗੂਆਂ ਦਾ ਕਾਂਗਰਸ ਵਿੱਚ ਆਉਣਾ ਪਾਰਟੀ ਲਈ ਬਹੁਤ ਹੀ ਉਤਸ਼ਾਹਜਨਕ ਕਦਮ ਹੈ।