ਪਿੰਡ ਬਰਕੰਦੀ ਵਿਖੇ ਤਿੰਨ ਪਿੰਡਾਂ ਦੀ ਸੰਗਤ ਨੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਦਿੱਤੀ ਵਧਾਈ
Sri Muktsar Sahib, Muktsar | Jul 5, 2025
ਪਿੰਡ ਥਾਂਦੇਵਾਲਾ, ਭੁੱਲਰ ਅਤੇ ਕੋਟਲੀ ਦੇਵਨ ਦੀ ਸੰਗਤ ਨੇ ਅੱਜ ਪਿੰਡ ਬਰਕੰਦੀ ਵਿਖੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਵਧਾਈ ਦਿੱਤੀ। ਦੁਪਹਿਰ 3 ਵਜੇ ਸੋਸ਼ਲ ਮੀਡੀਆ ਪੇਜ਼ ਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਸਾਬਕਾ ਵਿਧਾਇਕ ਨੇ ਵਰਕਿੰਗ ਕਮੇਟੀ ਦਾ ਮੈਂਬਰ ਬਣਨ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ