ਫਿਲੌਰ: ਗੁਰਾਇਆ ਦੇ ਪਿੰਡ ਭੱਦੀ ਵਿਖੇ ਇੱਕ ਮਹਿਲਾ ਦੇ ਨਾਲ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਕੀਤੀ ਲੁੱਟ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਹ ਫਗਵਾੜੇ ਤੋਂ ਆਪਣੇ ਘਰ ਪਿੰਡ ਵਿਖੇ ਜਾ ਰਹੀ ਸੀ ਤੇ ਉਹ ਜਿੱਦਾਂ ਹੀ ਪਿੰਡ ਭੱਦੀ ਦੇ ਗੇਟ ਦੇ ਕੋਲ ਪੁੱਜੀ ਤਾਂ ਉਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਦੇ ਨਾਲੋਂ ਲੁੱਟ ਕੀਤੀ ਅਤੇ ਉਸਦਾ ਪਰਸ ਲੁੱਟ ਕਰਕੇ ਭੱਜ ਗਏ ਹਨ। ਜਿਸ ਦੇ ਵਿੱਚ 600 ਤੋਂ 700 ਦੀ ਨਗਦੀ ਏਟੀਐਮ ਕਾਰਡ ਉਸਦਾ ਮੋਬਾਇਲ ਫੋਨ ਤੇ ਹੋਰ ਡਾਕੂਮੈਂਟ ਸੀ। ਫਿਲਹਾਲ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।