ਬਲਾਚੌਰ: ਹਲਕਾ ਵਿਧਾਇਕ ਦੇ ਨਿਵਾਸ ਸਥਾਨ ਤੋਂ ਘਮੌਰ ਬਾਈਪਾਸ ਤੱਕ ਟੁੱਟੀ ਸੜਕ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਨਿਵਾਸ ਸਥਾਨ ਤੋਂ ਲੈ ਕੇ ਘਮੌਰ ਬਾਈਪਾਸ ਤੱਕ ਸੜਕ ਟੁੱਟ ਚੁੱਕੀ ਹੈ। ਜਿਸ ਵੱਲ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਬਲਾਚੌਰ ਪਬਲਿਕ ਸਕੂਲ ਦੇ ਸਾਹਮਣੇ ਇਕੱਠ ਕੀਤਾ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੈਸੇ ਇਕੱਠੇ ਕਰਕੇ ਸੜਕ ਠੀਕ ਕਰਵਾਉਣ ਲਈ ਸਰਕਾਰ ਨੂੰ ਭੇਜਣ ਲਈ ਆਖਿਆ।