ਅਹਿਮਦਗੜ੍ਹ: ਅਹਿਮਦਗੜ ਸਦਰ ਪੁਲਿਸ ਵੱਲੋਂ ਬਹੀੜ ਤੇ ਨਾਲ ਲੱਗਦੇ ਸ਼ੱਕੀ ਸਥਾਨਾਂ ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਨਕਲੀ ਸ਼ਰਾਬ ਫੜਨ ਦੇ ਲਈ, ਨਾਲ ਐਕਸਾਇਜ ਵਿਭਾਗ
ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਤਹਿਤ ਪੁਲਿਸ ਵੱਲੋਂ ਕਾਫੀ ਸਖਤੀ ਵਰਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਅਹਿਮਦਗੜ ਸਦਰ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਪਿੰਡ ਭੀੜ ਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। ਤਾਂ ਜੋ ਇਹਨਾਂ ਵੋਟਾਂ ਦੌਰਾਨ ਸ਼ਰਾਬ ਯਾ ਨਕਲੀ ਸ਼ਰਾਬ ਨਾ ਵੇਚੀ ਜਾ ਸਕੇ। ਦੱਸ ਦਈਏ ਕਿ ਐਸਐਸਪੀ ਸਿਮਰਤ ਕੌਰ ਦੇ ਸਖਤ ਹੁਕਮ ਜਾਰੀ ਕੀਤੇ ਹੋਏ ਨੇ।