ਰਾਮਪੁਰਾ ਫੂਲ: ਥਾਣਾ ਸਦਰ ਵਿਖੇ ਡੀਐਸਪੀ ਨੇ ਕੀਤੀ ਕ੍ਰਾਈਮ ਮੀਟਿੰਗ
ਡੀ.ਐਸ.ਪੀ ਫੂਲ ਮਨੋਜ ਕੁਮਾਰ ਵੱਲੋਂ ਪੁਲਿਸ ਸਟੇਸ਼ਨ ਸਦਰ ਰਾਮਪੁਰਾ ਦੇ ਐਸ.ਐਚ.ਓ ਅਤੇ ਆਈ.ਓਜ਼ ਨਾਲ ਕਰਾਈਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਥਾਣੇ ਵਿੱਚ ਲੰਬਿਤ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਹਦਾਇਤਾਂ ਦਿੱਤੀਆਂ ਗਈਆਂ। ਮਾੜੇ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ।