ਪਠਾਨਕੋਟ: ਸ਼ਾਹਪੁਰ ਕੰਡੀ ਪੁਲਿਸ ਨੇ 10 ਬੋਤਲ ਨਜਾਇਜ਼ ਸ਼ਰਾਬ ਦੇ ਨਾਲ ਇੱਕ ਮਹਿਲਾ ਨੂੰ ਕੀਤਾ ਗ੍ਰਿਫਤਾਰ
ਸ਼ਾਹਪੁਰਕੰਡੀ ਪੁਲਿਸ ਨੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਫੋਰਸ ਸਮੇਤ ਪਿੰਡ ਰਾਣੀਪੁਰ ਢੀਂਗਾ ਵਿਖੇ 20 ਘਰਾਂ 'ਚ ਛਾਪੇਮਾਰੀ ਕੀਤੀ | ਪੁਲੀਸ ਟੀਮ ਨੇ ਸਭ ਤੋਂ ਪਹਿਲਾਂ ਪਿੰਡ ਰਾਣੀਪੁਰ ਢੀਂਗਾ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ। ਪਿੰਡ ਦੀ ਰਹਿਣ ਵਾਲੀ ਔਰਤ ਕੋਲੋਂ 10 ਬੋਤਲਾਂ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ ਔਰਤ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।