ਸੰਗਰੂਰ: ਟਾਈਪਿਸਟ ਵੈੱਲਫੇਅਰ ਸੁਸਾਇਟੀ ਸੰਗਰੂਰ ਦੀ ਖਾਓ ਪੀਓ ਰੈਸਟੋਰੈਂਟ ਵਿਖੇ ਸਰਬਸੰਮਤੀ ਨਾਲ ਹੋਈ ਚੋਣ, ਮਨੀ ਕਥੂਰੀਆ ਬਣੇ ਚੌਥੀ ਵਾਰ ਪ੍ਰਧਾਨ
ਸੰਗਰੂਰ ਟਾਈਪਿਸਟ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਖਾਓ ਪੀਓ ਰੈਸਟੋਰੈਂਟ ਵਿਖੇ ਹੋਈ। ਇਸ ਮੀਟਿੰਗ ਵਿੱਚ ਮਨੀ ਕਥੂਰੀਆ ਨੂੰ ਸਰਬਸੰਮਤੀ ਨਾਲ ਸੰਗਰੂਰ ਟਾਈਪਿਸਟ ਵੈਲਫੇਅਰ ਸੁਸਾਇਟੀ ਦਾ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮਨੀ ਕਥੂਰੀਆ ਨੇ ਸੰਗਰੂਰ ਟਾਈਪਿਸਟ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ। ਜਿਤੇਸ਼ ਕਪਿਲ ਨੀਰੂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ।