ਮਲੋਟ: ਪੁਲਿਸ ਨੇ ਪੰਜਾਬ ਪੈਲੇਸ ਵਿਖੇ ਪਿੰਡਾਂ ਦੀਆਂ ਡਿਫੈਂਸ ਕਮੇਟੀ ਨਾਲ ਕੀਤੀ ਮੀਟਿੰਗ, ਆਈਜੀ, ਐਸਡੀਐਮ ਨੇ ਵਿਸ਼ੇਸ਼ ਤੌਰ ਤੇ ਲਿਆ ਭਾਗ
Malout, Muktsar | Jul 25, 2024 ਪ੍ਰਸਾਸ਼ਨ ਵਲੋਂ ਸਾਂਝੇ ਤੌਰ ਤੇ ਨਸਿਆ ਵਿਰੁੱਧ ਪਿੰਡਾਂ ਦੀਆਂ ਕਮੇਟੀਆਂ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਫਰੀਦਕੋਟ ਰੇਜ ਦੇ ਆਈ ਜੀ ਗੁਰਸ਼ਰਨ ਸਿੰਘ, ਐਸਐਸਪੀ ਭਾਗੀਰਥ ਮੀਨਾ ਤੋਂ ਇਲਾਵਾ ਐਸਡੀਐਮ ਮਲੋਟ ਸੰਜੀਵ ਕੁਮਾਰ ਨੇ ਵਸੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਕੂਲੀ ਬੱਚਿਆਂ ਵਲੋਂ ਨਸਿਆ ਖ਼ੁਲਾਫ ਇਕ ਨਾਟਕ ਖੇਡ ਕੇ ਜਾਗਰੂਕ ਕੀਤਾ। ਇਸ ਮੌਕੇ ਆਈਜੀ ਗੁਰਸ਼ਰਨ ਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਬਿਮਾਰੀ ਇਕ ਸਗੀਨ ਸਮੱਸਿਆ ਹੈ।