ਰੂਪਨਗਰ: ਵਿਅਕਤੀ ਅਤੇ ਉਸ ਦੇ ਪਿਤਾ ਦੀ ਕੁੱਝ ਵਿਅਕਤੀਆਂ ਨੇ ਕੀਤੀ ਕੁੱਟਮਾਰ, ਭਗਵੰਤਪੁਰਾ ਪੁਲਿਸ ਨੇ ਮਾਮਲਾ ਕੀਤਾ ਦਰਜ
ਰੂਪਨਗਰ ਦੀ ਸਿੰਘ ਭਗਵੰਤਪੁਰਾ ਪੁਲਿਸ ਵੱਲੋਂ ਇੱਕ ਮਿਸਤਰੀ ਸਣੇ 7 ਤੋਂ 8 ਨਾਮਾਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਦਈ ਮੁਕਦਮਾ ਆਪਣੇ ਪਿਤਾ ਦੇ ਨਾਲ ਉਕਤ ਮਿਸਤਰੀ ਨੂੰ 3000 ਰੁਪਏ ਦੇਣ ਦੇ ਲਈ ਗਏ ਸਨ ਅਤੇ ਕਿਹਾ ਸੀ ਕਿ ਉਹ ਪਹਿਲਾਂ ਆਪਣਾ ਕੰਮ ਪੂਰਾ ਕਰੇ। ਜਿਸ ਨੂੰ ਲੈਕੇ ਬਹਿਸ ਮਗਰੋਂ ਝਗੜਾ ਹੋ ਗਿਆ।