ਰੂਪਨਗਰ: ਮਧੂਵਨ ਵਾਟਿਕਾ ਸਕੂਲ ਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਖੇਤਰ ਦੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) 'ਚ ਵਿਸਾਖੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ਼ ਦੇ ਵਿਦਿਆਰਥੀਆਂ ਨੇ ਖੇਤਾਂ 'ਚ ਜਾ ਕੇ ਕਣਕ ਦੀ ਫ਼ਸਲ ਨੂੰ ਦੇਖਿਆ ਤੇ ਕਿਸਾਨਾਂ ਤੋਂ ਇਸ ਫ਼ਸਲ ਦੀ ਕਟਾਈ ਸਬੰਧੀ ਜਾਣਕਾਰੀ ਹਾਸਲ ਕੀਤੀ। ਖੇਤਾਂ 'ਚ ਸੋਨੇ ਰੰਗੀਆਂ ਪੱਕੀਆਂ ਫ਼ਸਲਾਂ ਦੇਖ ਕੇ ਬੱਚੇ ਖੁਸ਼ ਹੋਏ ਤੇ ਗੀਤ ਵੀ ਗਾਏ।