ਮੁਕਤਸਰ: ਰੈਡਕਰਾਸ ਭਵਨ ਵਿਖੇ ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਵੱਲੋਂ ਸ਼ਹੀਦੀ ਦਿਵਸ ਮੌਕੇ ਆਯੋਜਿਤ ਕੈਂਪ ਦੌਰਾਨ 197 ਯੂਨੀਟ ਖੂਨਦਾਨ
ਸ੍ਰੀ ਮੁਕਤਸਰ ਸਾਹਿਬ ਵਿਖੇ ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਵੱਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੈਡਕ੍ਰਾਸ ਭਵਨ ਵਿਖੇ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ। ਸ਼ਾਮ 6 ਵਜੇ ਕਲੱਬ ਦੇ ਪ੍ਰਧਾਨ ਐਡਵੋਕੇਟ ਅਰਮਾਨਜੋਤ ਬਰਾੜ ਨੇ ਦੱਸਿਆ ਕਿ ਕੈਂਪ ਦੌਰਾਨ 197 ਖੂਨਦਾਨ ਹੋਇਆ।