ਨੰਗਲ: ਬੀਤੀ ਰਾਤ ਪਿੰਡ ਡੁਕਲੀ ਕੋਲ ਜੋਗਿੰਦਰ ਸਿੰਘ ਨਾਲ ਤਿੰਨ ਕਾਰ ਸਵਾਰ ਯੁਵਕਾਂ ਨੇ ਤੇਜ ਧਾਰ ਹਥਿਆਰਾਂ ਦੀ ਨੋਕ ਤੇ ਕੀਤੀ ਲੁੱਟ
ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਸਾਢੇ 8 ਬਜੇ ਰਾਧਾ ਸੁਆਮੀ ਡੇਰੇ ਪਰ ਸੇਵਾ ਦੇਣ ਜਾ ਰਹੇ ਸੀ ਤੇ ਜਦ ਉਹ ਪਿੰਡ ਡੁਗਲੀ ਕੋਲ ਪਹੁੰਚੇ ਤਾਂ ਪਿੱਛੋਂ ਆਏ ਇੱਕ ਕਾਰ ਵਿੱਚ ਸਵਾਰ ਤਿੰਨ ਯੁਵਕਾਂ ਨੇ ਉਹਨਾਂ ਨੂੰ ਤੇਜ ਧਾਰ ਹਥਿਆਰ ਦੀ ਨੋਕ ਤੇ ਲੁੱਟ ਲਿਆ ਜਿਸ ਵਿੱਚ ਉਹਨਾਂ ਤੋਂ ਪਰਸ ਖੋਹ ਲਿਆ ਗਿਆ ।ਜਿਸ ਵਿੱਚ ਲਗਭਗ 7000 ਨਕਤ ਰਾਸ਼ੀ ਦੇ ਨਾਲ ਉਨਾਂ ਦਾ ਗਲੇ ਦੀ ਚੇਨ ਕੜਾ ਤੇ ਦੋ ਅੰਗੂਠੀਆਂ ਵੀ ਲੁੱਟੀਆਂ ਗਈਆਂ।