ਸਮਾਣਾ: ਪੀਐਸਈਬੀ ਵੱਲੋੰ ਪੰਜਵੀੰ ਕਲਾਸ ਦੇ ਨਤੀਜੇ ਐਲਾਨੇ, ਦਵਿੰਦਰ ਮੁਨੀ ਜੈਨ ਸਕੂਲ ਦੇ ਬੱਚਿਆ ਨੇ 500 ਅੰਕਾਂ 'ਚ 500 ਨੰਬਰ ਕੀਤੇ ਪ੍ਰਾਪਤ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਦੀ ਪ੍ਰੀਖਿਆ ਦੇ ਵਿੱਚ ਆਚਾਰੀਆ ਦਵਿੰਦਰ ਮੁਨੀ ਜੈਨ ਮਾਡਲ ਸਕੂਲ ਸਮਾਣਾ ਦੇ ਵਿਦਿਆਰਥੀਆਂ ਨੇ 100% ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ, ਸਕੂਲ ਦੀਆਂ ਲੜਕੀਆਂ ਨੇ 500 ਅੰਕਾਂ ਵਿੱਚੋਂ 500 ਨੰਬਰ ਲੈ ਕੇ ਮਿਸਾਲ ਕਾਇਮ ਕੀਤੀ।