ਪਾਤੜਾਂ: ਪਿੰਡ ਬੂਰੜ ਨੇੜੇ ਦੋ ਮੋਟਰਸਾਇਕਲਾਂ ਵਿਚਾਲੇ ਹੋਈ ਟੱਕਰ, ਮੋਟਰਸਾਇਕਲ ਸਵਾਰ ਇੱਕ ਵਿਅਕਤੀ ਜ਼ਖਮੀ
ਮਹਿੰਦੀ ਖਾਨ ਪਿੰਡ ਬਾਹਮਣ ਮਾਜਰਾ ਨੇ ਪੁਲਿਸ ਨੂੰ ਕੀਤੀ ਸਿਕਾਇਤ 'ਚ ਦੱਸਿਆ ਕਿ ਉਹ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਬੱਸ ਸਟੈਂਡ ਬੂਰੜ ਕੋਲ ਜਾ ਰਹੇ ਸੀ, ਤਾਂ ਵਿਅਕਤੀ ਨੇ ਆਪਣਾ ਮੋਟਰਸਾਇਕਲ ਲਾਪਰਵਾਹੀ ਨਾਲ ਲਿਆ ਕੇ ਉੋਸਦੇ ਵਿੱਚ ਮਾਰਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜਿਸਦੀ ਸਿਕਾਇਤ 'ਤੇ ਪਾਤੜਾਂ ਪੁਲਿਸ ਨੇ ਮੋਟਰਸਾਇਕਲ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।