ਪਠਾਨਕੋਟ: ਭਾਰਤ ਵਿਕਾਸ ਪਰਿਸ਼ਦ ਦੇ ਵੱਲੋਂ ਸੁਜਾਨਪੁਰ ਵਿਖੇ ਲਗਾਇਆ ਗਿਆ ਮੁਫਤ ਹੱਡੀਆਂ ਦਾ ਚੈੱਕ ਕੈਂਪ
ਭਾਰਤ ਵਿਕਾਸ ਪਰੀਸ਼ਦ ਦੇ ਵੱਲੋਂ ਸੁਜਾਨਪੁਰ ਵਿਖੇ ਮੁਫਤ ਹੱਡੀਆਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਸ਼ਦ ਦੇ ਸਦੱਸਿਆ ਨੇ ਦੱਸਿਆ ਹੈ ਕਿ ਅੱਜ ਸੁਜਾਨਪੁਰ ਵਿਖੇ ਹੱਡੀਆਂ ਦੇ ਚੈੱਕ ਅਪ ਦੇ ਲਈ ਮੁਫਤ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ 150 ਦੇ ਕਰੀਬ ਲੋਕਾਂ ਦਾ ਫਰੀ ਚੈਕ ਅਪ ਕਰਕੇ ਡਾਕਟਰਾਂ ਦੇ ਵੱਲੋਂ ਮੁਫਤ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ।