ਪਠਾਨਕੋਟ: ਪਿੰਡ ਅਜੀਜਪੁਰ ਖਦਾਵਰ ਦੇ ਕਬਰਿਸਤਾਨ ਵਿੱਚ ਕਬਰ ਚੋਂ ਬਾਹਰ ਨਿਕਲਿਆ ਮੁਰਦੇ ਦਾ ਹੱਥ ਅਤੇ ਦੋਵੇਂ ਪੈਰ ਸਜਾਨਪੁਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ
ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਪੁੱਜ ਕੇ ਮੌਕੇ ਦਾ ਮੁਆਇਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਕੁੱਤਿਆਂ ਨੇ ਕਬਰ ਦੀ ਮਿੱਟੀ ਹਟਾਈ ਹੈ। ਜਿਸ ਦੇ ਚਲਦਿਆਂ ਮੁਰਦੇ ਦਾ ਇੱਕ ਹੱਥ ਅਤੇ ਦੋ ਪੈਰ ਬਾਹਰ ਆਏ ਨੇ ਉਹਨਾਂ ਨੇ ਕਿਹਾ ਕਿ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ।