ਸ੍ਰੀ ਸਨਾਤਨ ਧਰਮ ਸਭਾ ਨੇ ਸ੍ਰੀ ਰਾਮ ਨਵਮੀ ਪਰਬ ਨੂੰ ਲੈ ਕੇ ਸ਼ਿਵ ਮੰਦਰ ਮੇਨ ਮਾਰਕੀਟ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ।ਜਾਣਕਾਰੀ ਦਿੰਦਿਆਂ ਪ੍ਰਧਾਨ ਰਮੇਸ਼ ਗੁਲਾਟੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਧਾਰਮਿਕ ਸਮਾਜਿਕ ਸੰਗਠਨਾ ਦੇ ਨਾਲ ਸ੍ਰੀ ਸਨਾਤਨ ਧਰਮ ਹਾਈ ਸਕੂਲ ਦੇ ਬੱਚਿਆਂ ਵੱਲੋਂ ਭਾਗ ਲਿਆ ਗਿਆ ਤੇ ਉਕਤ ਸ਼ੋਭਾ ਯਾਤਰਾ ਵਿੱਚ ਭਗਵਾਨ ਸ੍ਰੀ ਰਾਮ ਮਾਤਾ ਸੀਤਾ ਲਛਮਣ ਤੇ ਹਨੁਮਾਨ ਜੀ ਦੀ ਝਾਕੀਆਂ ਮੁੱਖ ਆਕਰਸ਼ਣ ਦਾ ਕੇਂਦਰ ਰਹੀਆਂ।