ਕਲਾਨੌਰ: ਕਲਾਨੌਰ ਵਿਖੇ ਪੰਚਾਇਤੀ ਚੋਣਾਂ ਲਈ ਦਾਖਲ ਹੋ ਰਹੀ ਨਾਮਜ਼ਦਗੀਆਂ ਦੇ ਨੋਮੀਨੇਸ਼ਨ ਸੈਂਟਰਾਂ ਦੀ ਐਸਐਸਪੀ ਗੁਰਦਾਸਪੁਰ ਨੇ ਕੀਤੀ ਚੈਕਿੰਗ
ਕਲਾਨੌਰ ਵਿਖੇ ਨੋਮੀਨੇਸ਼ਨ ਸੈਂਟਰਾਂ ਦੀ ਐਸਐਸਪੀ ਗੁਰਦਾਸਪੁਰ ਨੇ ਕੀਤੀ ਚੈਕਿੰਗ। ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਅੱਜ ਆਖ਼ਰੀ ਦਿਨ ਦੇ ਮੱਦੇਨਜ਼ਰ ਗੁਰਦਾਸਪੁਰ ਪੁਲਿਸ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।