ਨੰਗਲ: ਪਿੰਡ ਮੈਲਮਾ ਵਿਖੇ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਜਨ ਸਭਾ ਨੂੰ ਕੀਤਾ ਸੰਬੋਧਿਤ
ਇਸ ਮੌਕੇ ਕੈਬਨਟ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰਿਕਾਰਡ ਤੋੜ ਵਿਕਾਸ ਕੀਤੇ ਗਏ ਹਨ। ਬਿਨਾਂ ਭੇਦ ਭਾਵ ਪਿੰਡਾਂ ਦੀ ਪੰਚਾਇਤਾਂ ਤੇ ਸਕੂਲਾਂ ਨੂੰ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ।ਇਸ ਦੇ ਨਾਲ ਪਿੰਡ ਬੇਲਾ ਧਿਆਨੀ ਤੋਂ ਅਜੋਲੀ ਤੇ ਭੱਲੜੀ ਤੋਂ ਖੇੜੇ ਦੇ ਆਪਸੀ ਸੰਪਰਕ ਲਈ ਦੋ ਪੁਲਾਂ ਦੇ ਨਿਰਮਾਣ ਲਈ ਲਗਭਗ 30 ਕਰੋੜ ਰੁਪਏ ਦੀ ਰਾਸ਼ੀ ਬਜਟ ਵਿੱਚ ਪਾਸ ਕਰਵਾ ਦਿੱਤੀ ਗਈ।