ਚਮਕੌਰ ਸਾਹਿਬ: ਵਿਧਾਇਕ ਡਾ ਚਰਨਜੀਤ ਸਿੰਘ ਨੇ ਪਿੰਡ ਮਹਿਮੂਦਪੁਰ, ਘੋਗਾ, ਖੇੜੀ, ਬੀਬੀਪੁਰ, ਸਿਰਕੱਪੜਾ, ਫਤਿਹਪੁਰ ਥੇੜੀ ਅਤੇ ਮਾਛੀਪੁਰ ਵਿੱਚ ਲੋਕ ਮਿਲਣੀ ਕੀਤੀ
ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਪਿੰਡ ਮਹਿਮੂਦਪੁਰ, ਘੋਗਾ, ਖੇੜੀ, ਬੀਬੀਪੁਰ, ਸਿਰਕੱਪੜਾ, ਫਤਿਹਪੁਰ ਥੇੜੀ ਅਤੇ ਮਾਛੀਪੁਰ ਵਿੱਚ ਲੋਕ ਮਿਲਣੀ ਕੀਤੀ ਗਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਅਤੇ ਇਸ ਮੌਕੇ ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਨਾ ਸਮੱਸਿਆਵਾਂ ਦਾ ਹੱਲ ਕੱਢਿਆ ਗਿਆ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।