ਮਲੋਟ: ਨਗਰ ਕੌਂਸਲ ਨੇ ਬਜਾਰਾਂ ਵਿੱਚ ਸੜਕ 'ਤੇ ਰੱਖਿਆ ਸਮਾਨ ਆਪਣੇ ਕਬਜ਼ੇ ਵਿੱਚ ਲਿਆ
Malout, Muktsar | May 19, 2025 ਅੱਜ ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਈ ਓ ਮੰਗਤ ਰਾਮ ਦੀਆਂ ਹਦਾਇਤਾਂ ਤੇ ਨਗਰ ਕੌਂਸਲ ਸਟਾਫ ਵੱਲੋਂ ਟ੍ਰੈਫਿਕ ਪੁਲਸ ਦੀ ਮਦਦ ਨਾਲ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਸੜਕ ਤੇ ਦੁਕਾਨਦਾਰਾਂ ਵੱਲੋਂ ਰੱਖਿਆ ਸਮਾਨ ਅਤੇ ਸਾਈਨ ਬੋਰਡਾਂ ਨੂੰ ਚੁੱਕਿਆ ਗਿਆ ਹੈ। ਇਸ ਮੌਕੇ ਨਗਰ ਪਾਲਿਕਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਉਹਨਾਂ ਵੱਲੋਂ ਵਾਰ ਵਾਰ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਦੁਕਾਨਾਂ ਦੇ ਬਾਹਰ ਸੜਕਾਂ ਤੇ ਸਮਾਨ ਨਾ ਰੱਖਿਆ ਜਾਵੇ।