ਕਿਰਤੀ ਕਿਸਾਨ ਮੋਰਚਾ ਬਲਾਕ ਨੂਰਪੁਰ ਬੇਦੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ ਦੇ ਵੱਲੋਂ ਪਿੰਡ ਹੀਰਪੁਰ ਦੇ ਫੌਜੀ ਜਵਾਨ ਜਿਸ ਦੀ ਬੀਤੇ ਦਿਨੀਂ ਲੇਹ ਸੈਕਟਰ ਦੇ ਵਿੱਚ ਮੌਤ ਹੋ ਗਈ ਸੀ ਉਸ ਦੀ ਮੌਤ ਦੇ ਅਸਲੀ ਕਾਰਨਾਂ ਦੇ ਸਬੂਤ ਅਤੇ ਹੋਰ ਦਸਤਾਵੇਜ ਫੌਜ ਦੇ ਅਫਸਰਾ ਵੱਲੋਂ ਨਹੀਂ ਦਿੱਤੇ ਜਾ ਰਹੇ। ਇਸ ਨੂੰ ਲੈ ਕੇ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ।