ਨੰਗਲ: ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਕਾਂਗੜਾ ਵੈਲਫੇਅਰ ਗਰਾਊਂਡ ਤੋਂ ਕੱਢੀ ਗਈ ਨਸ਼ੇ ਦੇ ਖਿਲਾਫ ਜਾਗਰੂਕਤਾ ਰੈਲੀ
ਨੰਗਲ ਤੇ ਕਾਂਗੜਾ ਵੈਲਫੇਅਰ ਗਰਾਊਂਡ ਤੋਂ ਸਵਾਮੀ ਉਮੇਸ਼ਾਂ ਨੰਦ ਜੀ ਦੀ ਅਧਿਅਕਸ਼ਤਾ ਵਿੱਚ ਕੱਢੀ ਗਈ ਨਸ਼ੇ ਦੇ ਵਿਰੁੱਧ ਜਾਗਰੂਕਤਾ ਰੈਲੀ ਵਿੱਚ ਐਡਵੋਕੇਟ ਅਸ਼ੋਕ ਮਨੋਚਾ ਡਾਇਰੈਕਟਰ ਵਾਈਪੀ ਕੌਸ਼ਲ ਤੇ ਪ੍ਰਿੰਸੀਪਲ ਰਾਜੇਸ਼ ਕੁਮਾਰ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਜਿਨ੍ਾਂ ਵੱਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਆਯੋਜਕਾਂ ਨੇ ਦੱਸਿਆ ਕਿ ਨਸ਼ੇ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ।